Humrahi

ਚਿੱਲੀ ਟੋਫੂ

ਸਮੱਗਰੀ:

  • 100g ਟੋਫੂ
  • 1 ਕੱਟਿਆ ਕੈਪਸਿਕਮ/ਹਰੀ ਸ਼ਿਮਲਾ ਮਿਰਚ
  • 1 ਛੋਟਾ, ਪੀਸਿਆ ਹੋਇਆ ਅਦਰਕ
  • ਲਸਣ ਦੀਆਂ 2 ਕਲੀਆਂ
  • 1 ਛੋਟਾ-ਆਕਾਰ ਦਾ ਕੱਟਿਆ ਪਿਆਜ
  • 1 ਦਰਮਿਆਨਾ ਆਕਾਰ ਦਾ ਕੱਟਿਆ ਟਮਾਟਰ
  • ¼ ਚਮਚ ਲਾਲ ਮਿਰਚ ਪਾਉਡਰ
  • ਨਮਕ ਅਤੇ ਪਿੱਸੀ ਹੋਈ ਕਾਲੀ ਮਿਰਚ ਸਵਾਦ ਲਈ
  • ¼ ਚਮਚ ਹਲਦੀ ਦਾ ਪਾਉਡਰ
  • 1 ਚਮਚ ਤੇਲ

ਪੋਸ਼ਣ ਮਾਤਰਾ:

ਊਰਜਾ: 110 ਕਿਲੋਕੈਲੋਰੀ
ਪ੍ਰੋਟੀਨ: 11 ਗ੍ਰਾਮ

ਵਿਧੀ:

  • ਇੱਕ ਨਾਨ-ਸਟਿਕ ਪੈਨ ਲਓ ਅਤੇ ਇਸਨੂੰ ਗਰਮ ਕਰੋ। ਯਕੀਨੀ ਬਣਾਓ ਕਿ ਤੁਸੀਂ ਇਸਨੂੰ ਓਵਰਹੀਟ ਨਾ ਕਰੋ, ਬਸ ਇਸਨੂੰ ਲੋ ਫਲੇਮ 'ਤੇ ਲਗਭਗ 30 ਸਕਿੰਟ ਲਈ ਗਰਮ ਕਰੋ।
  • ਜਦੋਂ ਇਹ ਕਾਫ਼ੀ ਗਰਮ ਹੋ ਜਾਵੇ, ਤਾਂ ਤੇਲ ਪਾਓ। 
  • ਹੁਣ ਪੈਨ ਵਿੱਚ ਪੀਸਿਆ ਹੋਇਆ ਅਦਰਕ, ਲਸਣ ਦੀਆਂ ਕਲੀਆਂ, ਕੱਟਿਆ ਪਿਆਜ਼ ਪਾਓ ਅਤੇ ਇਨ੍ਹਾਂ ਤਿੰਨਾਂ ਸਮੱਗਰੀਆਂ ਨੂੰ ਮਿਲਾਓ।
  • ਹੁਣ ਪੈਨ ਨੂੰ ਹੌਲੀ ਅੱਗ 'ਤੇ ਲਗਭਗ 45 ਸਕਿੰਟਾਂ ਲਈ ਪਲੇਟ ਨਾਲ ਢੱਕ ਦਿਓ।
  • ਹੁਣ ਇਸ ਵਿੱਚ ਕੱਟੀ ਹੋਈ ਸ਼ਿਮਲਾ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।  
  • ਹੁਣ ਟਮਾਟਰ ਪਾਉਣ ਦਾ ਸਮਾਂ ਹੈ, ਯਕੀਨੀ ਬਣਾਓ ਕਿ ਇਸਨੂੰ ਚੰਗੀ ਤਰ੍ਹਾਂ ਮਿਕਸ ਹੋਣ ਲਈ ਤੁਸੀਂ ਟਮਾਟਰ ਅਖੀਰ ਵਿੱਚ ਪਾਓ ਅਤੇ ਅਤੇ ਫਿਰ ਪੈਨ ਨੂੰ ਪਲੇਟ ਨਾਲ 1 ਮਿੰਟ ਲਈ ਲੋ ਫਲੇਮ 'ਤੇ ਢੱਕ ਕੇ ਰੱਖੋ।
  • ਫਿਰ ਕੱਟਿਆ ਹੋਇਆ ਟੋਫੂ ਪਾਓ ਜਾਂ ਤੁਸੀਂ ਇਸ ਨੂੰ ਪੀਸ ਵੀ ਸਕਦੇ ਹੋ। 
  • ਹੁਣ ਲਗਭਗ 1 ਮਿੰਟ ਲਈ ਇਸ ਨੂੰ ਪਲੇਟ ਨਾਲ ਢੱਕ ਦਿਓ ਅਤੇ ਲੋ ਫਲੇਮ 'ਤੇ ਪੱਕਣ ਦਿਓ।
  • ਹੁਣ ਕੁਝ ਮਸਾਲੇ ਜਿਵੇਂ ਕਿ ਕਾਲੀ ਮਿਰਚ, ਨਮਕ ਅਤੇ ਲਾਲ ਮਿਰਚ ਪਾਊਡਰ ਪਾਓ।
  • ਸਾਰੇ ਮਸਾਲਿਆਂ ਨੂੰ ਮਿਲਾਓ ਅਤੇ ਇਸ ਨੂੰ ਪਲੇਟ ਨਾਲ ਢੱਕ ਦਿਓ ਅਤੇ ਇਸ ਨੂੰ ਲੋ ਫਲੇਮ 'ਤੇ ਲਗਭਗ 2 ਮਿੰਟ ਲਈ ਪਕਾਉਣ ਦਿਓ।
  • ਤੁਹਾਡਾ ਸਵਾਦੀ ਚਿੱਲੀ ਟੋਫੂ ਖਾਣ ਲਈ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ