Humrahi

ਬੇਸਨ ਓਟਸ ਚਿੱਲਾ

ਸਮੱਗਰੀ:

ਬੇਸਨ: 20 ਗ੍ਰਾਮ
ਓਟਸ ਦਾ ਆਟਾ: 20 ਗ੍ਰਾਮ
ਪਿਆਜ਼: 10 ਗ੍ਰਾਮ
ਟਮਾਟਰ: 10 ਗ੍ਰਾਮ
ਧਨੀਆ- 5-6 ਪੱਤੇ
ਹਰੀ ਮਿਰਚ - 1/2
ਹਲਦੀ ਪਾਊਡਰ - ਇੱਕ ਚੁਟਕੀ
ਨਮਕ – ਸਵਾਦ ਅਨੁਸਾਰ
ਲਾਲ ਮਿਰਚ - ਇੱਕ ਚੁਟਕੀ
ਜੀਰਾ ਪਾਊਡਰ - ਇੱਕ ਚੁਟਕੀ
ਤੇਲ- 1 ਚਮਚ

ਪੋਸ਼ਣ ਮਾਤਰਾ:

ਐਨਰਜੀ: 210 ਕਿਲੋ ਕੈਲੋਰੀ
ਪ੍ਰੋਟੀਨ: 8.2 ਗ੍ਰਾਮ

ਵਿਧੀ:

  • ਤੇਲ ਤੋਂ ਬਿਨਾਂ ਸਾਰੀਆਂ ਸਮੱਗਰੀਆਂ ਨੂੰ ਮਿਲਾਓ ਅਤੇ ਇੱਕ ਪਤਲਾ ਬੈਟਰ ਬਣਾਉਣ ਲਈ ਪਾਣੀ ਪਾਓ, ਕੋਈ ਵੀ ਗੰਢ ਨਾ ਬਣੇ।
  • ਮੱਧਮ ਗਰਮ ਤਵੇ/ਪੈਨ 'ਤੇ ਤੇਲ ਲਗਾਓ ਅਤੇ ਬੈਟਰ ਪਾਓ।
  • ਚੀਲਾ ਬਣਾਉਣ ਲਈ ਬੈਟਰ ਨੂੰ ਹਲਕਾ ਜਿਹਾ ਫੈਲਾਓ।
  • ਹੌਲੀ ਤੋਂ ਦਰਮਿਆਨੀ ਅੱਗ 'ਤੇ ਚਿੱਲੇ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਉੱਪਰ ਤੋਂ ਪੱਕਿਆ ਹੋਇਆ ਨਾ ਦਿਖਾਈ ਦੇਵੇ।
  • ਬੇਸ ਹਲਕਾ ਸੁਨਹਿਰੀ ਹੋਣ ਤੱਕ ਪਕਾਉਂਦੇ ਰਹੋ।ਫਿਰ ਪਾਸਾ ਪਲਟੋ।ਦੋਵਾਂ ਪਾਸਿਆਂ ਨੂੰ ਸੁਨਹਿਰੀ ਭੂਰਾ ਹੋਣ ਤੱਕ ਪਕਾਓ।
  • ਓਟਸ ਚਿੱਲੇ ਨੂੰ 2 ਚਮਚ ਦਹੀਂ ਜਾਂ 2 ਚਮਚ ਪੁਦੀਨੇ ਦੀ ਚਟਨੀ ਨਾਲ ਪਰੋਸੋ।

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ