ਚਿੱਲੀ ਟੋਫੂ
ਸਮੱਗਰੀ:
- 100g ਟੋਫੂ
- 1 ਕੱਟਿਆ ਕੈਪਸਿਕਮ/ਹਰੀ ਸ਼ਿਮਲਾ ਮਿਰਚ
- 1 ਛੋਟਾ, ਪੀਸਿਆ ਹੋਇਆ ਅਦਰਕ
- ਲਸਣ ਦੀਆਂ 2 ਕਲੀਆਂ
- 1 ਛੋਟਾ-ਆਕਾਰ ਦਾ ਕੱਟਿਆ ਪਿਆਜ
- 1 ਦਰਮਿਆਨਾ ਆਕਾਰ ਦਾ ਕੱਟਿਆ ਟਮਾਟਰ
- ¼ ਚਮਚ ਲਾਲ ਮਿਰਚ ਪਾਉਡਰ
- ਨਮਕ ਅਤੇ ਪਿੱਸੀ ਹੋਈ ਕਾਲੀ ਮਿਰਚ ਸਵਾਦ ਲਈ
- ¼ ਚਮਚ ਹਲਦੀ ਦਾ ਪਾਉਡਰ
- 1 ਚਮਚ ਤੇਲ
ਪੋਸ਼ਣ ਮਾਤਰਾ:
ਊਰਜਾ: 110 ਕਿਲੋਕੈਲੋਰੀ
ਪ੍ਰੋਟੀਨ: 11 ਗ੍ਰਾਮ
ਵਿਧੀ:
- ਇੱਕ ਨਾਨ-ਸਟਿਕ ਪੈਨ ਲਓ ਅਤੇ ਇਸਨੂੰ ਗਰਮ ਕਰੋ। ਯਕੀਨੀ ਬਣਾਓ ਕਿ ਤੁਸੀਂ ਇਸਨੂੰ ਓਵਰਹੀਟ ਨਾ ਕਰੋ, ਬਸ ਇਸਨੂੰ ਲੋ ਫਲੇਮ 'ਤੇ ਲਗਭਗ 30 ਸਕਿੰਟ ਲਈ ਗਰਮ ਕਰੋ।
- ਜਦੋਂ ਇਹ ਕਾਫ਼ੀ ਗਰਮ ਹੋ ਜਾਵੇ, ਤਾਂ ਤੇਲ ਪਾਓ।
- ਹੁਣ ਪੈਨ ਵਿੱਚ ਪੀਸਿਆ ਹੋਇਆ ਅਦਰਕ, ਲਸਣ ਦੀਆਂ ਕਲੀਆਂ, ਕੱਟਿਆ ਪਿਆਜ਼ ਪਾਓ ਅਤੇ ਇਨ੍ਹਾਂ ਤਿੰਨਾਂ ਸਮੱਗਰੀਆਂ ਨੂੰ ਮਿਲਾਓ।
- ਹੁਣ ਪੈਨ ਨੂੰ ਹੌਲੀ ਅੱਗ 'ਤੇ ਲਗਭਗ 45 ਸਕਿੰਟਾਂ ਲਈ ਪਲੇਟ ਨਾਲ ਢੱਕ ਦਿਓ।
- ਹੁਣ ਇਸ ਵਿੱਚ ਕੱਟੀ ਹੋਈ ਸ਼ਿਮਲਾ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
- ਹੁਣ ਟਮਾਟਰ ਪਾਉਣ ਦਾ ਸਮਾਂ ਹੈ, ਯਕੀਨੀ ਬਣਾਓ ਕਿ ਇਸਨੂੰ ਚੰਗੀ ਤਰ੍ਹਾਂ ਮਿਕਸ ਹੋਣ ਲਈ ਤੁਸੀਂ ਟਮਾਟਰ ਅਖੀਰ ਵਿੱਚ ਪਾਓ ਅਤੇ ਅਤੇ ਫਿਰ ਪੈਨ ਨੂੰ ਪਲੇਟ ਨਾਲ 1 ਮਿੰਟ ਲਈ ਲੋ ਫਲੇਮ 'ਤੇ ਢੱਕ ਕੇ ਰੱਖੋ।
- ਫਿਰ ਕੱਟਿਆ ਹੋਇਆ ਟੋਫੂ ਪਾਓ ਜਾਂ ਤੁਸੀਂ ਇਸ ਨੂੰ ਪੀਸ ਵੀ ਸਕਦੇ ਹੋ।
- ਹੁਣ ਲਗਭਗ 1 ਮਿੰਟ ਲਈ ਇਸ ਨੂੰ ਪਲੇਟ ਨਾਲ ਢੱਕ ਦਿਓ ਅਤੇ ਲੋ ਫਲੇਮ 'ਤੇ ਪੱਕਣ ਦਿਓ।
- ਹੁਣ ਕੁਝ ਮਸਾਲੇ ਜਿਵੇਂ ਕਿ ਕਾਲੀ ਮਿਰਚ, ਨਮਕ ਅਤੇ ਲਾਲ ਮਿਰਚ ਪਾਊਡਰ ਪਾਓ।
- ਸਾਰੇ ਮਸਾਲਿਆਂ ਨੂੰ ਮਿਲਾਓ ਅਤੇ ਇਸ ਨੂੰ ਪਲੇਟ ਨਾਲ ਢੱਕ ਦਿਓ ਅਤੇ ਇਸ ਨੂੰ ਲੋ ਫਲੇਮ 'ਤੇ ਲਗਭਗ 2 ਮਿੰਟ ਲਈ ਪਕਾਉਣ ਦਿਓ।
- ਤੁਹਾਡਾ ਸਵਾਦੀ ਚਿੱਲੀ ਟੋਫੂ ਖਾਣ ਲਈ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।