ਲਸਣ ਅਤੇ ਡਿਲ ਨਾਲ ਪੁਦੀਨਾ ਡਿਪ
ਸਮੱਗਰੀ:
ਦਹੀਂ - 1 ਕੱਪ
ਪੁਦੀਨਾ - 1 ਕੱਪ
ਡਿਲ- ਸਜਾਵਟ ਲਈ ਤਾਜ਼ਾ ਡਿਲ
ਡਰਾਈ ਡਿਲ
ਲਸਣ ਦੀਆਂ 3-4 ਕਲੀਆਂ
ਨਮਕ - ਸਵਾਦ ਅਨੁਸਾਰ
ਜੀਰਾ ਪਾਊਡਰ - ਇੱਕ ਚੁਟਕੀ
ਹਰੀ ਮਿਰਚ - 2 ਛੋਟੀ
1 ਚਮਚ ਵਾਧੂ ਵਰਜਿਨ ਜੈਤੂਨ ਦਾ ਤੇਲ
ਪੋਸ਼ਣ ਮਾਤਰਾ:
ਊਰਜਾ: 120 ਕਿਲੋਕੈਲੋਰੀ
ਪ੍ਰੋਟੀਨ: 2.9 ਗ੍ਰਾਮ
ਵਿਧੀ:
- ਪੁਦੀਨੇ ਦੇ ਪੱਤਿਆਂ ਨੂੰ ਸਾਫ਼ ਕਰੋ ਅਤੇ ਉਨ੍ਹਾਂ ਨੂੰ ਥੋੜ੍ਹੀ ਦੇਰ ਲਈ ਠੰਡੇ ਪਾਣੀ ਵਿੱਚ ਰੱਖੋ।
- ਫਿਰ ਇੱਕ ਫੂਡ ਪ੍ਰੋਸੈਸਰ ਵਰਤੋਂ ਕਰਕੇ, ਪੁਦੀਨੇ ਦੇ ਪੱਤੇ, ਜੀਰਾ ਪਾਊਡਰ, ਸੁੱਕੇ ਡਿਲ, ਲਸਣ ਦਾ ਪੇਸਟ, ਨਮਕ ਅਤੇ ਹਰੀ ਮਿਰਚ ਨੂੰ ਇੱਕੱਠੇ ਮਿਲਾਉ।
- ਇੱਕ ਕਟੌਰੀ ਵਿੱਚ ਨਿਚੋੜਿਆ ਹੋਇਆ ਦਹੀਂ ਅਤੇ ਪੁਦੀਨਾ ਡਿਲ ਦੀ ਪਿਊਰੀ ਇੱਕੱਠੇ ਮਿਲਾਓ।
- ਢੱਕ ਕੇ ਘੱਟੋ ਘੱਟ 30 ਮਿੰਟਾਂ ਲਈ ਫਰਿੱਜ ਵਿੱਚ ਰੱਖੋ। ਠੰਡਾ ਸਰਵ ਕਰੋ ਅਤੇ ਸਜਾਓ ਤਾਜ਼ਾ ਡਿਲ ਨਾਲ।