ਸ਼ੂਗਰ ਇੱਕ ਗੁੰਝਲਦਾਰ ਬਿਮਾਰੀ ਹੈ ਜੋ ਵਿਸ਼ਵ ਪੱਧਰ 'ਤੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕਿਉਂਕਿ ਜ਼ਿਆਦਾਤਰ ਲੋਕ ਸ਼ੂਗਰ ਨਾਲ ਜੁੜੇ ਜੋਖਮਾਂ ਤੋਂ ਅਣਜਾਣ ਹੁੰਦੇ ਹਨ, ਉਹ ਸਿਰਫ਼ ਇਸ ਗੱਲ 'ਤੇ ਧਿਆਨ ਦਿੰਦੇ ਹਨ ਕਿ ਕੀ ਉਨ੍ਹਾਂ ਦੇ ਖੂਨ ਵਿੱਚ ਸ਼ੂਗਰ ਦਾ ਪੱਧਰ ਆਮ ਸੀਮਾ ਦੇ ਅੰਦਰ ਹੈ ਜਾਂ ਨਹੀਂ। ਇਹ ਸੰਭਵ ਹੈ ਕਿ ਤੁਸੀਂ ਇਸ ਗੱਲ ਤੋਂ ਜਾਣੂ ਨਾ ਹੋਵੋ ਕਿ ਤੁਹਾਡੀ ਸਿਹਤ 'ਤੇ ਸ਼ੂਗਰ ਦੇ ਵਿਆਪਕ ਪ੍ਰਭਾਵ ਕੀ ਹਨ।
ਭਾਵੇਂ ਸ਼ੂਗਰ `ਤੇ ਬਹੁਤ ਸਾਰੀ ਸਮੱਗਰੀ ਔਨਲਾਈਨ ਉਪਲੱਬਧ ਹੈ, ਸ਼ੂਗਰ ਨਾਲ ਜੁੜੇ ਲੁਕੇ ਹੋਏ ਜੋਖਮਾਂ ਦੀ ਪੂਰੀ ਸਮਝ ਲਈ, ਤੁਹਾਡੇ ਕੋਲ ਮੈਡੀਕਲ ਤੌਰ 'ਤੇ ਪ੍ਰਮਾਣਿਤ ਗਿਆਨ ਹੋਣਾ ਚਾਹੀਦਾ ਹੈ। ਤੁਹਾਡਾ ਮੈਡੀਕਲ ਪੇਸ਼ੇਵਰ ਤੁਹਾਡੇ ਹਮਰਾਹੀ ਦੇ ਤੌਰ 'ਤੇ ਕੰਮ ਕਰਦਾ ਹੈ, ਸਿਹਤ ਸਮੱਸਿਆਵਾਂ ਦੇ ਭੁੱਲ ਭੁਲਇਆ ਵਿੱਚ ਤੁਹਾਡਾ ਮਾਰਗਦਰਸ਼ਨ ਕਰਦਾ ਹੈ ਅਤੇ ਤੁਹਾਡੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਿਹਤ ਦੇ ਗੁੰਝਲਦਾਰ ਨੈਟਵਰਕ ਦਾ ਖੁਲਾਸਾ ਕਰਦਾ ਹੈ।
ਡੋਮਿਨੋ ਪ੍ਰਭਾਵ
ਡੋਮੀਨੋਜ਼ ਦੇ ਸਮੂਹਾਂ ਦੀ ਤਰ੍ਹਾਂ, ਸ਼ੂਗਰ ਸਰੀਰ ਦੀਆਂ ਬਹੁਤ ਸਾਰੀਆਂ ਗੁੰਝਲਦਾਰ ਤਬਦੀਲੀਆਂ ਦਾ ਕਾਰਨ ਬਣਦੀ ਹੈ ਜੋ ਤੁਹਾਡੀ ਆਮ ਸਿਹਤ ਅਤੇ ਤੰਦਰੁਸਤੀ ਨਾਲ ਬੁਰੀ ਤਰ੍ਹਾਂ ਨਾਲ ਸਮਝੌਤਾ ਕਰ ਸਕਦੀ ਹੈ। ਖੂਨ ਵਿੱਚ ਵਧੀ ਹੋਈ ਸ਼ੂਗਰ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਨਸਾਂ ਨੂੰ ਨਸ਼ਟ ਕਰਦੀ ਹੈ, ਅਤੇ ਗੁਰਦਿਆਂ, ਦਿਲ ਅਤੇ ਅੱਖਾਂ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਤੋਂ ਇਲਾਵਾ, ਇਹ ਸਿਰਫ ਇਸਦੀ ਸ਼ੁਰੂਆਤ ਹੀ ਹੈ। ਸ਼ੂਗਰ ਦੁਆਰਾ ਕੀਤੇ ਜਾਣ ਵਾਲੇ ਨੁਕਸਾਨ ਦੀ ਹੱਦ ਨੂੰ ਪੂਰੀ ਤਰ੍ਹਾਂ ਸਮਝਣ ਲਈ, ਆਓ ਇਸ ਆਪਸੀ ਗੱਲਬਾਤ ਦੀ ਜਾਂਚ ਕਰੀਏ।
ਅਸਾਧਾਰਨ ਨਾੜੀਆਂ: ਦਿਲ ਦੀਆਂ ਸਮੱਸਿਆਵਾਂ
ਦਿਲ ਦੀ ਬਿਮਾਰੀ ਅਤੇ ਸ਼ੂਗਰ ਇੱਕ ਦੂਜੇ ਨਾਲ ਸੰਬੰਧਿਤ ਵਿਕਾਰ ਹਨ ਜੋ ਇੱਕ ਦੂਜੇ ਦੀ ਪ੍ਰਗਤੀ ਨੂੰ ਵਧਾਉਂਦੇ ਹਨ। ਸੋਜਸ਼, ਖੂਨ ਵਿੱਚ ਸ਼ੂਗਰ ਵੱਧ ਹੋਣਾ, ਅਤੇ ਸਰੀਰ ਦੀ ਵਾਧੂ ਚਰਬੀ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਮਿਲ ਕੇ ਕੰਮ ਕਰਦੇ ਹਨ, ਜੋ ਬਦਲੇ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀਆਂ ਵਿੱਚ ਕਾਰਡੀਓਵੈਸਕੁਲਰ ਵਿਕਾਰ, ਜਿਵੇਂ ਕਿ ਦਿਲ ਦੇ ਦੌਰੇ, ਸਟ੍ਰੋਕ, ਦਿਲ ਦੀ ਅਸਫਲਤਾ, ਅਤੇ ਸੰਬੰਧਿਤ ਸਹਿ-ਰੋਗ ਦੀਆਂ ਸਥਿਤੀਆਂ ਦਾ ਵਧਿਆ ਹੋਇਆ ਜੋਖਮ ਮੌਜੂਦ ਹੁੰਦਾ ਹੈ।
ਫਿਲਟਰ ਦੁਵਿਧਾ: ਗੁਰਦਿਆਂ ਦੀ ਗੰਭੀਰ ਬਿਮਾਰੀ
ਗੁਰਦਿਆਂ ਦੀ ਗੰਭੀਰ ਬਿਮਾਰੀ ਦਾ ਮੁੱਖ ਕਾਰਨ ਮੈਡੀਕਲ ਤੌਰ 'ਤੇ ਖੂਨ ਵਿੱਚ ਵਧੀ ਹੋਈ ਸ਼ੂਗਰ ਹੋਣਾ ਹੁੰਦਾ ਹੈ, ਜੋ ਕਿ ਪਿਸ਼ਾਬ ਰਾਹੀਂ ਖੂਨ ਵਿੱਚੋਂ ਵਾਧੂ ਗਲੂਕੋਜ਼ ਨੂੰ ਖਤਮ ਕਰਨ ਲਈ ਗੁਰਦਿਆਂ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਹੈ। ਗੁਰਦਿਆਂ ਦੇ ਪੈਣ ਵਾਲੇ ਇਸ ਦਬਾਅ ਦੇ ਨਤੀਜੇ ਵਜੋਂ, ਜੋ ਕਿ ਟਿਸ਼ੂਆਂ ਨੂੰ ਵੀ ਡੀਹਾਈਡ੍ਰੇਟ ਕਰ ਦਿੰਦਾ ਹੈ ਅਤੇ ਗੁਰਦਿਆਂ ਦੇ ਅੰਦਰ ਖੂਨ ਦੀਆਂ ਨਾੜੀਆਂ ਦੇ ਸਮੂਹਾਂ ਅਤੇ ਫਿਲਟਰਿੰਗ ਯੂਨਿਟਾਂ ਨੂੰ ਨਸ਼ਟ ਕਰਦਾ ਹੈ, ਪਿਸ਼ਾਬ ਵਿੱਚ ਪ੍ਰੋਟੀਨ ਦਾ ਰਿਸਾਵ ਹੋ ਜਾਂਦਾ ਹੈ ਅਤੇ ਅੰਤ ਵਿੱਚ ਨਤੀਜੇ ਵਜੋਂ ਗੁਰਦਿਆਂ ਦੀ ਬਿਮਾਰੀ ਹੋ ਜਾਂਦੀ ਹੈ।
ਪਛਾੜ ਦਿਓ (ਨਾਕਆਊਟ): ਕੈਂਸਰ
ਹਾਲ ਵਿੱਚ ਹੋਈ ਮਹਾਂਮਾਰੀ ਵਿਗਿਆਨ ਖੋਜ ਨੇ ਸ਼ੂਗਰ ਨੂੰ ਕੈਂਸਰ ਦੇ ਵਧੇ ਹੋਏ ਜੋਖਮ ਨਾਲ ਜੋੜਿਆ ਹੈ, ਅਤੇ ਇਹ ਵੀ ਸੁਝਾਇਆ ਹੈ ਕਿ ਪ੍ਰੀ-ਡਾਇਬੀਟੀਜ਼ ਕੈਂਸਰ ਦੇ ਜੋਖਮ ਨੂੰ ਵਧਾਉਂਦੀ ਹੈ। ਸ਼ੂਗਰ ਪੂਰਵ (ਪ੍ਰੀ-ਡਾਇਬੀਟੀਜ਼) ਅਤੇ ਸ਼ੂਗਰ ਵਿੱਚ, ਇਨਸੁਲਿਨ ਦੇ ਉੱਚੇ ਪੱਧਰ ਅਤੇ ਨਾੜੀ ਦੀ ਸੋਜਸ਼ ਕੈਂਸਰ ਦੀਆਂ ਕੋਸ਼ੀਕਾਵਾਂ ਦੇ ਗਠਨ ਨੂੰ ਹੁੰਗਾਰਾ ਦਿੰਦੀ ਹੈ, ਜੋ ਕਿ ਹੋਰ ਖ਼ਤਰਨਾਕ ਬਿਮਾਰੀਆਂ ਦੇ ਨਾਲ-ਨਾਲ ਜਿਗਰ, ਪੈਨਕ੍ਰੀਆਟਿਕ, ਵੱਡੀ ਆਂਤ (ਕੋਲਨ), ਐਂਡੋਮੈਟਰੀਅਲ, ਛਾਤੀ (ਬ੍ਰੈਸਟ) ਅਤੇ ਬਲੈਡਰ ਕੈਂਸਰ ਹੋਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ।
ਅੰਨ੍ਹੇਪਨ ਦਾ ਖੇਤਰ: ਅੱਖਾਂ ਦੇ ਹਾਲਾਤ
ਸ਼ੂਗਰ ਦੇ ਬਹੁਤ ਸਾਰੇ ਅਗਿਆਤ ਮਾੜੇ ਪ੍ਰਭਾਵ ਹੁੰਦੇ ਹਨ, ਪਰ ਅੱਖਾਂ ਦੀ ਸਿਹਤ 'ਤੇ ਇਸ ਦੇ ਪ੍ਰਭਾਵ ਆਸਾਨੀ ਨਾਲ ਦਿਖਾਈ ਦਿੰਦੇ ਹਨ। ਸ਼ੂਗਰ ਦੇ ਮਰੀਜਾਂ ਵਿੱਚ ਰੈਟੀਨਾ ਵਿੱਚ ਖੂਨ ਦੀਆਂ ਨਾੜੀਆਂ ਪ੍ਰਭਾਵਿਤ ਹੋਕੇ ਅਤੇ ਅੱਖਾਂ ਦੇ ਲੈਂਸ ਵਿੱਚ ਸੋਜਸ਼ ਦਾ ਕਾਰਨ ਬਣ ਕੇ ਡਾਇਬੀਟਿਕ ਰੈਟੀਨੋਪੈਥੀ, ਡਾਇਬਟਿਕ ਮੈਕੁਲਰ ਐਡੀਮਾ, ਮੋਤੀਆਬਿੰਦ ਅਤੇ ਗਲਾਕੋਮਾ ਵਰਗੇ ਵਿਕਾਰ ਪੈਦਾ ਹੋ ਸਕਦੇ ਹਨ। ਜੇਕਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹਨਾਂ ਦੇ ਨਤੀਜੇ ਵਜੋਂ ਅੰਨ੍ਹਾਪਣ ਹੋ ਸਕਦਾ ਹੈ ਜਾਂ ਅੱਖਾਂ ਦੀ ਰੌਸ਼ਨੀ ਦਾ ਨੁਕਸਾਨ ਹੋ ਸਕਦਾ ਹੈ।
ਸ਼ੂਗਰ ਅਤੇ ਹੋਰ ਬਿਮਾਰੀਆਂ ਦੇ ਵਿਚਕਾਰ ਅਣ-ਬੋਲੇ ਸਬੰਧਾਂ ਨੂੰ ਜਾਣਨਾ ਤੁਹਾਨੂੰ ਆਪਣੀ ਸਿਹਤ 'ਤੇ ਨਿਯੰਤਰਣ ਬਣਾਉਣ, ਆਪਣੇ ਆਪ ਨੂੰ ਸਿੱਖਿਅਤ ਕਰਨ, ਅਤੇ ਆਪਣੀ ਸਥਿਤੀ 'ਤੇ ਨਜ਼ਰ ਰੱਖਣ ਅਤੇ ਵਿਗੜਦੀਆਂ ਜਟਿਲਤਾਵਾਂ ਤੋਂ ਬਚਣ ਲਈ ਰੋਕਥਾਮ ਦੇ ਤਰੀਕਿਆਂ ਦੀ ਭਾਲ ਕਰਨ ਦਾ ਭਰੋਸਾ ਦਿੰਦਾ ਹੈ।