Humrahi

ਚਾਕਲੇਟ, ਬਦਾਮ ਅਤੇ ਬੇਰੀ ਕੇਕ

Chocolate Almond and Berry Cake

ਸਮੱਗਰੀ:

1 ਚਮਚ ਰੇਪਸੀਡ ਤੇਲ (ਕੇਕ ਟਿਨ ਲਈ)
50 ਗ੍ਰਾਮ ਸਾਬੁਤ ਆਟਾ
50 ਗ੍ਰਾਮ ਸਾਦਾ ਆਟਾ
15 ਗ੍ਰਾਮ ਕੋਰਨਫਲੋਰ
1 ਚਮਚ ਬੇਕਿੰਗ ਪਾਊਡਰ
15 ਗ੍ਰਾਮ ਕੋਕੋ ਪਾਊਡਰ
4 ਅੰਡੇ, ਵੱਖਰੇ
1 ਚਮਚ 0٪ ਚਰਬੀ ਵਾਲਾ ਗ੍ਰੀਕ ਦਹੀਂ
4 ਚਮਚ ਦਾਣੇਦਾਰ ਸਵੀਟਨਰ
2 ਚਮਚ ਕੁਦਰਤੀ ਬਦਾਮ ਦਾ ਅਰਕ

ਪੋਸ਼ਣ ਮਾਤਰਾ:

ਐਨਰਜੀ: 111kcal
ਪ੍ਰੋਟੀਨ: 7.9 ਗ੍ਰਾਮ

ਵਿਧੀ:

  • ਓਵਨ ਨੂੰ 190°C ਤੱਕ ਗਰਮ ਕਰੋ ਅਤੇ 20 ਸੈਂਟੀਮੀਟਰ ਕੇਕ ਟਿਨ 'ਤੇ ਹਲਕਾ ਤੇਲ ਲਗਾਓ
  • ਸਾਬੁਤ ਆਟਾ, ਸਾਦਾ, ਕੋਰਨਫਲੋਰ, ਬੇਕਿੰਗ ਪਾਊਡਰ ਅਤੇ ਕੋਕੋ ਪਾਊਡਰ ਨੂੰ ਇੱਕ ਕਟੋਰੇ ਵਿੱਚ ਛਾਣ ਲਓ।s
  • ਇੱਕ ਹੋਰ ਕਟੋਰੇ ਵਿੱਚ ਆਂਡੇ ਦੀ ਜਰਦੀ, ਦਹੀਂ, ਮਿੱਠਾ ਅਤੇ ਬਦਾਮ ਦਾ ਅਰਕ ਪਾਓ ਅਤੇ ਚੰਗੀ ਤਰ੍ਹਾਂ ਫੈਟ ਲਓ
  • ਇੱਕ ਵੱਖਰੇ ਕਟੋਰੇ ਵਿੱਚ ਆਂਡੇ ਦੇ ਸਫ਼ੇਦ ਵਾਲੇ ਹਿੱਸੇ ਨੂੰ ਉਦੋਂ ਤੱਕ ਫੈਂਟੋ ਜਦੋਂ ਤੱਕ ਉਹ ਇੱਕ ਝੱਗ ਵਾਂਗ ਨਾ ਬਣ ਜਾਵੇ
  • ਹੌਲੀ-ਹੌਲੀ ਸੁੱਕੀ ਸਮੱਗਰੀ, ਆਂਡੇ ਦੀ ਜਰਦੀ ਅਤੇ ਦਹੀਂ ਦੇ ਮਿਸ਼ਰਣ ਨੂੰ ਇਕੱਠਾ ਮਿਲਾਓ, ਫਿਰ ਸਾਵਧਾਨੀ ਨਾਲ ਅੰਡੇ ਦੇ ਸਫ਼ੇਦ ਹਿੱਸੇ ਨੂੰ ਮਿਲਾਓ
  • ਮਿਸ਼ਰਣ ਨੂੰ ਤੁਰੰਤ ਤੇਲ ਲੱਗੇ ਕੇਕ ਟਿਨ ਵਿੱਚ ਪਾਓ ਅਤੇ 20-25 ਮਿੰਟਾਂ ਲਈ ਬੇਕ ਕਰੋ, ਫਿਰ ਓਵਨ ਤੋਂ ਬਾਹਰ ਕੱਢੋ ਅਤੇ ਵਾਇਰ ਰੈਕ 'ਤੇ ਠੰਡਾ ਹੋਣ ਦਿਓ
  • ਇਸ ਦੌਰਾਨ, ਕੁਆਰਕ ਵਿੱਚ 1 ਚਮਚ ਸਵੀਟਨਰ ਪਾ ਕੇ ਅਤੇ ਚੰਗੀ ਤਰ੍ਹਾਂ ਮਿਲਾ ਕੇ ਟੌਪਿੰਗ ਬਣਾਓ, ਇਸ ਨੂੰ ਫਰਿੱਜ ਵਿੱਚ ਉਦੋਂ ਤੱਕ ਰੱਖੋ ਜਦੋਂ ਤੱਕ ਤੁਸੀਂ ਇਸਨੂੰ ਕੇਕ ਦੇ ਉੱਪਰ ਲਗਾਉਣ ਲਈ ਤਿਆਰ ਨਹੀਂ ਹੋ ਜਾਂਦੇs
  • ਜਦੋਂ ਕੇਕ ਠੰਡਾ ਹੋ ਜਾਵੇ ਤਾਂ ਮਿੱਠੇ ਕੁਆਰਕ ਨਾਲ ਕਵਰ ਕਰ ਦਿਓ ਅਤੇ ਉੱਪਰ ਤਾਜ਼ੇ ਸਟ੍ਰਾਬੇਰੀ ਅਤੇ ਰਸਬੇਰੀ ਲਗਾਓ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ