Humrahi

ਚਿਕਨ ਕੁਇਨੋਆ ਸਲਾਦ

ਸਮੱਗਰੀ:

  • ਚਿਕਨ ਬ੍ਰੈਸਟ - 50 ਗ੍ਰਾਮ
  •  ਕੁਇਨੋਆ – 30ਗ੍ਰਾਮ
  • ਟਮਾਟਰ - 1/2 ਗਿਣਤੀ (65 ਗ੍ਰਾਮ)
  • ਹਰੀ ਬੈੱਲ ਮਿਰਚ - 1/4 ਗਿਣਤੀ (30 ਗ੍ਰਾਮ)
  • ਪਿਆਜ਼ - 3/4 ਕੱਪ (150 ਗ੍ਰਾਮ)
  • ਤੇਲ - 1 ਚਮਚ
  • ਨਿੰਬੂ ਦਾ ਰਸ - 1 ਚਮਚ

ਪੋਸ਼ਣ ਮਾਤਰਾ:

ਕੈਲੋਰੀ - 260 ਕੈਲ
ਪ੍ਰੋਟੀਨ – 15.5 ਗ੍ਰਾਮ

ਵਿਧੀ:

  1. ਕੁਇਨੋਆ ਨੂੰ 3-4 ਘੰਟਿਆਂ ਲਈ ਭਿਓਂ ਕੇ ਰੱਖੋ।
  2. ਇੱਕ ਪੈਨ ਲਓ, 2 ਕੱਪ ਪਾਣੀ ਅਤੇ ਇੱਕ ਚੁਟਕੀ ਨਮਕ ਪਾਓ। ਕੁਇਨੋਆ ਪਾਓ ਅਤੇ ਨਰਮ ਹੋਣ ਤੱਕ ਪਕਾਉ।
  3. 15-20 ਮਿੰਟਾਂ ਲਈ ਚਿਕਨ ਨੂੰ ਪ੍ਰੈਸ਼ਰ ਕੂਕਰ ਵਿੱਚ ਪਕਾਓ। ਢੱਕਣ ਨੂੰ ਹਟਾਓ ਅਤੇ ਇਸਨੂੰ ਕੁਝ ਦੇਰ ਲਈ ਠੰਡਾ ਹੋਣ ਦਿਓ।
  4. ਇਸ ਦੌਰਾਨ, ਸਾਰੀਆਂ ਦੱਸੀਆਂ ਗਈਆਂ ਸਬਜ਼ੀਆਂ ਨੂੰ ਕੱਟੋ।
  5. ਹਰ ਚੀਜ਼ ਨੂੰ ਇਕੱਠਾ ਕਰੋ - ਇੱਕ ਕਟੋਰੀ ਵਿੱਚ ਕੁਇਨੋਆ, ਚਿਕਨ ਅਤੇ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਮਿਲਾਓ, ਸੁਆਦ ਦੇ ਅਨੁਸਾਰ ਮਸਾਲਾ ਅਤੇ ਨਿੰਬੂ ਦਾ ਰਸ ਪਾਓ।
  6. ਤਾਜ਼ੇ ਧਨੀਏ ਨਾਲ ਸਜਾਓ (ਗਾਰਨਿਸ਼ ਕਰੋ)।

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ